ਸਾਵਰਕਰ ਅਤੇ ਭਗਤ ਸਿੰਘ

ਪਰੰਤੂ ਗ਼ਦਰ ਦੇ ਅੰਦੋਲਕਾਰੀਆਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਗੰ੍ਰਥ ਪ੍ਰਕਾਸ਼ਨ ਦੀ ਸ਼ੁਰੂਆਤ ਹੋਣ ਤੱਕ ਸਾਵਰਕਰ ਨੇ ਬਰਤਾਨੀਆਂ ਹਕੂਮਤ ਨੂੰ ਦੂਸਰੀ ਬਾਰ (ਪਹਿਲੀ ਵਾਰ ਅੰਡੇਮਾਨ ਸੇਲੂਲਰ ਜੇਲ੍ਹ ਲਿਜਾਣ ਤੋਂ ਕੁਝ ਸਮਾਂ ਬਾਅਦ ਉਸਨੇ ਸੰਨ 1911 ਵਿੱਚ) ਮੁਆਫ਼ੀਨਾਮਾ ਦੇ ਕੇ ਜੇਲ੍ਹ ਵਿੱਚੋਂ ਰਿਹਾਅ ਹੋਣ ਦਾ ਯਤਨ ਕੀਤਾ ਸੀ। ਭਗਤ ਸਿੰਘ ਦੇ ਆਦਰਸ਼ ਕਰਤਾਰ ਸਿੰਘ ਵਰਗੇ ਵੀਹ ਸਾਲਾਂ ਦੇ ਨੌਜਵਾਨ ਕ੍ਰਾਂਤੀਕਾਰੀ ਨੇ ਹੱਸਦਿਆਂ ਹੋਇਆ ਫਾਂਸੀ ਦੇ ਰੱਸੇ ਨੂੰ ਚੁੰਮਿਆਂ।