ਝੁਸਮੁਸਾ-ਭੀਸ਼ਮ ਸਾਹਨੀ

ਕੱਲ੍ਹ ਤਾਂ ਗੱਲ ਹੀ ਕੁਝ ਹੋਰ ਸੀ। ਕੱਲ੍ਹ ਤਾਂ ਸਾਰਾ ਦਿਨ ਲੁੱਟ ਮਚੀ ਰਹੀ ਸੀ ਤੇ ਅੱਗਾਂ ਲਗਦੀਆਂ ਰਹੀਆਂ ਸਨ। ਹੁਣ ਅਜੇ ਝੁਸਮੁਸਾਾ ਜਿਹਾ ਸੀ। ਇਸ ਲਈ ਕੱਲ੍ਹ ਦੀਆਂ ਘਟਨਾਵਾਂ ਦੇ ਨਿਸ਼ਾਨ ਸਾਫ਼ ਸਾਫ਼ ਦਿਖਾਈ ਨਹੀਂ ਸੀ ਦੇ ਰਹੇ। ਬੂਥ ਤੋਂ ਥੋੜ੍ਹਾ ਪਰੇ ਚੁਰਾਹ ਵਿਚ ਜਲੀ ਹੋਈ ਮੋਟਰ ਦਾ ਕਾਲਾ ਜਿਹਾ ਪਿੰਜਰ ਪਿਆ ਹੋਇਆ ਸੀ। ਜਲਾਉਣ ਸਮੇਂ ਅੱਗ ਲਾਉਣ ਵਾਲੇ ਮੋਟਰ ਨੂੰ ਸੱਜੇ ਪਾਸੇ ਵਲ ਟੇਢਾ ਕਰ ਗਏ ਸਨ।