ਸੰਘ ਪਰਿਵਾਰ ਦਾ ਸੱਚ

ਸੰਘ ਪਰਿਵਾਰ ਪਿਛਲੇ 75 ਸਾਲਾਂ ਤੋਂ ਜੁ ਕੁਝ ਕਰ ਰਿਹਾ ਹੈ ਉਸਦੇ ਸਿਰ ਤੇ ਉਹ ਇਸ ਸਦੀ ਦੇ ਅੰਤਮ ਚਰਣ ਉਪਰ ਪਹੁੰਚ ਗਿਆ। 1925 ਈ. ਵਿਚ ਰਾਸ਼ਟਰੀ ਸਵਯਮ ਸੇਵਕ ਸੰਘ ਦੀ ਸਥਾਪਨਾ ਹੋਈ। ਸੰਘ ਦੇ ਸੁਪਨੇ ਦਾ ਪ੍ਰੇਰਣਾ ਸ੍ਰੋਤ ਹਿਟਲਰ ਸੀ ਜਿਸਦਾ ਪਤਨ ਹੋ ਗਿਆ। ਫਾਸ਼ੀਵਾਦੀ ਨਾਜ਼ੀ ਜਰਮਨੀ ਤਹਿਸ ਨਹਿਸ ਹੋ ਗਿਆ ਅਤੇ ਨਵੇਂ ਡੈਮੋਕ੍ਰੇਟਿਕ ਦੇਸ਼ ਦੇ ਰੂਪ ਵਿਚ ਹੀ ਉਸਦੀ ਦੁਬਾਰਾ ਸਥਾਪਤੀ ਹੋਈ।