ਮਾਉ : ਸਾਹਿਤ ਅਤੇ ਕਲਾ

ਅੱਜ ਇਸ ਗੋਸ਼ਟੀ ਵਿਚ ਆਪਨੂੰ ਇਸ ਲਈ ਸੱਦਿਆ ਗਿਆ ਹੈ ਤਾਂ ਕਿ ਅਸੀਂ ਸਾਹਿਤਕ ਤੇ ਕਲਾਤਮਕ ਖੇਤਰਾਂ ਅਤੇ ਆਮ ਕ੍ਰਾਂਤੀਕਾਰੀ ਕੰਮ ਦੇ ਵਿਚਕਾਰ ਰਿਸ਼ਤਿਆਂ ਸੰਬੰਧੀ ਆਪਣਿਆਂ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕੀਏ ਅਤੇ ਉਨ੍ਹਾਂ ਨੂੰ ਪਰਖ ਸਕੀਏ। ਸਾਡਾ ਉਦੇਸ਼ ਇਸ ਗੱਲ ਦੀ ਗਰੰਟੀ ਕਰਨਾ ਹੈ ਕਿ ਕ੍ਰਾਂਤੀਕਾਰੀ ਸਾਹਿਤ ਅਤੇ ਕਲਾ ਵਿਕਾਸ ਦਾ ਸਹੀ ਰਾਹ ਅਪਣਾਏ।