ਪਰਵਾਸੀ ਸਾਹਿਤ ਅਧਿਐਨ....

ਪਰਵਾਸੀ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਸਮੇਂ ਭਾਵੇਂ ਪਰਵਾਸੀ ਦੀ ਪਰਿਭਾਸ਼ਾ ਤੋਂ ਲੈ ਕੇ ਪਰਵਾਸੀ ਪੰਜਾਬੀ ਸਾਹਿਤ ਵਿਚ ਮਾਨਵੀ ਸਰੋਕਾਰਾਂ ਅਤੇ ਇਸ ਦੇ ਬਿਰਤਾਂਤ_ਸ਼ਾਸ਼ਤਰ ਆਦਿ ਉੱਪਰ ਵਧੇਰੇ ਚਰਚਾ ਹੋਈ ਹੈ ਪਰੰਤੂ ਇਸ ਦੇ ਅਧਿਐਨ ਸਮੇਂ ਆਲੋਚਕ ਨੂੰ ਆਉਂਦੀਆਂ ਸਮੱਸਿਆਵਾਂ ਦੀ ਦ੍ਰਿਸ਼ਟੀ ਤੋਂ ਅਜੇ ਤੱਕ ਵਿਚਾਰ ਨਹੀਂ ਕੀਤੀ ਗਈ।