ਇਕ ਸੀ ਰਾਜਾ

ਇਕ ਸੀ ਰਾਜਾ। ਉਸਦੀਆਂ ਸੱਤ ਧੀਆਂ ਸਨ। ਇਕ ਦਿਨ ਰਾਜੇ ਨੇ ਸੱਤਾਂ ਧੀਆ ਨੂੰ ਬੈਠਾ ਕੇ ਪੁੱਛਿਆ, ਬੇਟੀਉ, ਤੁਸੀਂ ਕਿਸਦਾ ਦਿੱਤਾ ਖਾਨੀਆਂ? ਛੇਆਂ ਬੇਟੀਆਂ ਨੇ ਜਵਾਬ ਦਿੱਤਾ, ਪਿਤਾ ਜੀ ਅਸੀਂ ਤੇਰਾ ਦਿੱਤਾ ਖਾਂਦੀਆਂ। ਪਰ ਸੱਤਵੀਂ ਤੇ ਸਭ ਤੋਂ ਛੋਟੀ ਨੇ ਕਿਹਾ, ਪਿਤਾ ਜੀ ਮੈਂ ਤਤਾਂ ਰੱਬ ਦਾ ਦਿੱਤਾ ਖਾਂਦੀ ਆਂ। ਰਾਜੇ ਨੂੰ ਗੁੱਸਾ ਚੜ੍ਹ ਗਿਆ।