ਵਸਤੂ ਤੇ ਰੂਪ-ਓ.ਪੀ. ਗ੍ਰੇਵਾਲ

ਵਸਤੂ ਤੇ ਰੂਪ ਦਾ ਵਿਵਾਦ ਕਾਫ਼ੀ ਪੁਰਾਣਾ ਹੈ। ਇਹ ਵਿਵਾਦ ਬਾਰ ਬਾਰ ਥੋੜੇ੍ਹ ਥੋੜੇ ਅੰਤਰ ਨਾਲ ਉਭਰਦਾ ਰਿਹਾ ਹੈ। ਜਦੋਂ ਕਦੇ ਇਹ ਲੋੜ ਮਹਿਸੂਸ ਕੀਤੀ ਜਾਂਦੀ ਹੈ ਕਿ ਲੋਕਾਂ ਦਾ ਧਿਆਨ ਇਸ ਪ੍ਰਸ਼ਨ ਤੋਂ ਹਟਾਇਆ ਜਾਵੇ ਕਿ ਸਾਹਿਤ ਕਹਿੰਦਾ ਕੀ ਹੈ, ਤਾਂ ਅਜਿਹਾ ਵਿਵਾਦ ਖੜਾ ਕਰ ਦਿੱਤਾ ਜਾਂਦਾ ਹੈ। ਸਾਹਿਤ ਨੂੰ ਜੀਵਨ ਤੋਂ ਕਿਸੇ ਨਾ ਕਿਸੇ ਰੂਪ ਵਿਚ ਕੱਟਣ ਕੀ ਕੋਸ਼ਿਸ਼ ਕੀਤੀ ਜਾਂਦੀ ਹੈ।