ਕਥਾ ਕੈਨੇਡਾ...

ਪ੍ਰਵੇਸ਼ਿਕਾ ਦੇ ਲੇਖਕ ਨਾਲ਼ ਇਸ ਤੱਥ ਉਪਰ ਕੋਈ ਝਗੜਾ ਨਹੀਂ ਕਿ ਕੈਨੇਡਾ ਦੇ ਲੇਖਕ ਉਥੋਂ ਦੇ ਸਮਾਜਿਕ ਸਭਿਆਚਾਰ ਵਿਚ ਪੰਜਾਬੀਆਂ ਦੇ ਇਕਸੁਰ ਹੋਣ ਦੀ ਸਮੱਸਿਆ ਨੂੰ ਵਿਸਤਾਰ ਦਿੰਦੇ ਹਨ।ਇਨ੍ਹਾਂ ਦੀਆਂ ਕਹਾਣੀਆਂ ਵਿਚ ਦੂਸਰੀਆਂ ਕੌਮੀਅਤਾਂ ਨਾਲ ਨਿੱਘੇ ਸੰਪਰਕ ਦੇ ਵੇਰਵੇ ਗਾਇਬ ਹਨ ਤੇ ਇਹ ਰਚਨਾਕਾਰ, ਔਰਤ ਦੀ ਮੁਕਾਬਲਤਨ ਆਜ਼ਾਦੀ ਨੂੰ ਚਿਤਰਦੇ ਹਨ।