ਇਹ ਵੈਬ ਸਾਈਟ ਲੋਕਧਾਰਾਪੰਜਾਬੀ.ਕਾਮ ਪ੍ਰਮੁਖ ਤੌਰ ਤੇ ਫੋਕਲੋਰ ਨਾਲ ਸੰਬੰਧਿਤ ਹੈ। ਪਰੰਤੂ ਹੁਣ ਅਸੀਂ ਇਸ ਨੂੰ ਪੰਜਾਬੀ ਸਾਹਿਤ ਨਾਲ ਵੀ ਜੋੜ ਰਹੇ ਹਾਂ। ਇਸ ਲਈ ਅਸੀਂ ਲੋਕਧਾਰਾ ਦੇ ਨਾਲ ਨਾਲ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਉਪਰ ਵੀ ਸਮੱਗਰੀ ਦੇਣ ਦਾ ਯਤਨ ਕਰਾਂਗੇ। ਇਸ ਪਾਸੇ ਵਲ ਸੁਰੂਆਤ ਵੀ ਕੀਤੀ ਜਾ ਚੁੱਕੀ ਹੈ। ਅਸੀਂ ਚਾਹਾਂਗੇ ਕਿ ਇਸ ਵੈਬਸਾਈਟ `ਤੇ ਪੰਜਾਬੀ ਲੋਕਧਾਰਾ ਤੇ ਦੂਸਰੇ ਸਾਹਿਤ ਰੂਪਾਂ ਨਾਲ਼ ਸੰਬੰਧਿਤ ਸਮੱਗ੍ਰੀ ਉਪਲੱਬਧ ਹੋਵੇ ਤਾਂ ਕਿ ਪੰਜਾਬੀ ਲੋਕਧਾਰਾ ਅਤੇ ਸਾਹਿਤ ਨੂੰ ਸਹੀ ਰੂਪ ਵਿਚ ਸਮਝਿਆ ਜਾ ਸਕੇ ਅਤੇ ਵੱਖ ਵੱਖ ਅਦਾਰਿਆਂ ਵਿਚ ਲੋਕਧਾਰਾ ਤੇ ਸਾਹਿਤ ਉਪਰ ਖੋਜ ਕਰ ਰਹੇ ਖੋਜਾਰਥੀਆਂ ਨੂੰ ਇਸਦਾ ਲਾਭ ਹੋ ਸਕੇ ਤੇ ਸੰਸਾਰ ਭਰ ਵਿਚ ਬੈਠੇ ਪੰਜਾਬੀਆਂ ਨਾਲ਼ ਪੰਜਾਬੀ ਲੋਕਧਾਰਾ ਤੇ ਪੰਜਾਬੀ ਸਾਹਿਤ ਦੇ ਸਮੁੱਚੇ ਰੂਪਾਂ ਦੀ ਜਾਣ ਪਛਾਣ ਕਰਵਾਈ ਜਾ ਸਕੇ। ਕੋਸ਼ਿਸ਼ ਕਰਾਂਗੇ ਕਿ ਕਲਾਸੀਕਲ ਸਮੱਗਰੀ ਦੇਣ ਦੇ ਨਾਲ਼ ਨਾਲ਼ ਸਮਕਾਲੀ ਲੋਕਧਾਰਾ ਸ਼ਾਸਤਰੀਆਂ ਅਤੇ ਸਾਹਿਤਕਾਰਾਂ ਨਾਲ ਵੀ ਨੇੜਤਾ ਰੱਖੀ ਜਾਵੇ। ਪੰਜਾਬੀ ਸਾਹਿਤ ਦੀਆਂ ਨਵੀਨ ਰਚਨਾਵਾ ਦੇ ਨਾਲ ਨਾਲ ਕਲਾਸੀਕਲ ਰਚਨਾਵਾ ਨੂੰ ਵੀ ਦੇਣ ਦਾ ਯਤਨ ਕੀਤਾ ਜਾਵੇਗਾ। ਇਸ ਲਈ ਆਪਦੇ ਸਹਿਯੋਗ ਦੀ ਲੋੜ ਰਹੇਗੀ।
© 2010 Lokdhara Panjabi. All Rights Reserved | Powered by CWS